ਮਸਕੀਨ ਜੀ ਕਹਿੰਦੇ ਹੁੰਦੇ ਸੀ ਕਿ ਹੰਕਾਰੀ ਬਿਰਤੀ ਦਾ ਬੰਦਾ ਦੂਜਿਆਂ ਲਈ ਇੰਨਾਂ ਖਤਰਨਾਕ ਹੁੰਦਾ ਹੈ ਕਿ ਉਸ ਦੇ ਹੰਕਾਰ ਦਾ ਕੀਤਾ ਨੁਕਸਾਨ ਕਈ ਪੀੜੀਆਂ ਤੱਕ ਡੋਬ ਕੇ ਰੱਖ ਦਿੰਦਾ ਹੈ। ਕਿਸੇ ਦੀਆਂ ਤਰਲੇ ਮਿੰਨਤਾ ਮਜਬੂਰੀਆਂ ਉਸ ਲਈ ਕੋਈ ਅਰਥ ਨਹੀ ਰੱਖਦੀਆਂ। ਅਜਿਹਾ ਹੀ ਇਕ ਇਨਸਾਨ ਪ੍ਰਧਾਨ ਮੰਤਰੀ ਬਣ ਕੇ ਸਾਡੇ ਤੇ ਕਾਰਪੋਰੇਟ ਘਰਾਣਿਆ ਨੇ ਥੋਪਿਆ ਹੈ ਆਪਣੇ ਕਾਰੋਬਾਰ ਨੂੰ ਵਧਾਉਣ ਤੇ ਸੁਰੱਖਿਅਤ ਰੱਖਣ ਲਈ। ਸਰਕਾਰਾਂ ਤਾਂ ਪਹਿਲਾਂ ਵੀ ਬਹੁਤੀਆਂ ਵਧੀਆ ਨਹੀ ਸਨ ਪਰ ਇਹ ਪ੍ਰਧਾਨ ਮੰਤਰੀ ਆਪਣੀ ਪਾਰਟੀ ਲਈ ਤੇ ਕਾਰਪੋਰੇਟ ਜਗਤ ਲਈ ਸਭ ਕੁਝ ਬਣ ਬੈਠਾ ਹੈ। ਧਰਮ ਦੇ ਨਾਂ ਤੇ ਗੰਦੀ ਰਾਜਨੀਤੀ ਹੋ ਰਹੀ ਹੈ ਕਿਸੇ ਵੀ ਸੂਬੇ ਵਿਚ ਸੁਖ ਸਾਂਤੀ ਨਹੀ ਹਫੜਾ ਦਫੜੀ ਮੱਚੀ ਹੋਈ ਹੈ। ਗਰੀਬੀ ਬੇਰੁਜ਼ਗਾਰੀ ਲੋਕਾਂ ਵਿਚ ਅਸ਼ਾਂਤੀ ਫੈਲੀ ਹੋਈ ਹੈ ਹਿੰਸਾ ਬੇਸ਼ਰਮੀ ਇਥੋ ਤੱਕ ਪਹੁੰਚ ਗਈ ਹੈ ਆਪਣੇ ਹੱਕ ਮੰਗਣ ਵਾਲੇ ਲੋਕਾਂ ਨੂੰ ਕਿਸ ਤਰਾਂ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ। ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਉਪਰ ਦੇਖਿਆ ਜਾ ਸਕਦਾ ਹੈ। ਇਸਨੂੰ ਆਜ਼ਾਦ ਭਾਰਤ ਕਹਿਣ ਨੂੰ ਜੀ ਨਹੀ ਕਰਦਾ ਪਹਿਲੇ ਪ੍ਰਧਾਨ ਮੰਤਰੀ ਨੇ ਨਾਅਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਪਰ ਅਫਸੋਸ ਅੱਜ ਇਸ ਗੰਦੀ ਰਾਜਨੀਤਕ ਸੋਚ ਨੇ ਜਵਾਨ ਅਤੇ ਕਿਸਾਨ ਨੂੰ ਇਕ ਦੂਸਰੇ ਦੇ ਆਮਣੇ ਸਾਹਮਣੇ ਖੜੇ ਕਰ ਦਿੱਤਾ। ਕਿਸਾਨ ਦੀ ਜੈ ਦੀ ਥਾਂ ਖੱਟਰ ਦੇ ਜਵਾਨਾਂ ਵੱਲੋ ਡਾਂਗਾਂ ਗੋਲੇ ਵਰਾਏ ਜਾ ਰਹੇ ਹਨ।
ਦੱਸਣ ਦੀ ਲੋੜ ਨਹੀ ਨਾਂ ਦੇ ਹੀ ਕਿਸਾਨ ਹਨ ਖੇਤਾਂ ਦੇ ਮਾਲਕ ਰਹਿ ਕੇ ਕਰਜੇ ਦੀਆਂ ਪੰਡਾਂ ਭਾਰੀਆਂ ਹੋ ਗਈਆ ਨੇ ਮਸ਼ੀਨਰੀ ਦੀਆਂ ਕਿਸ਼ਤਾ, ਬੀਜ, ਸਪਰੇਆਂ, ਬੇਰੁੱਤਾ ਮੌਸਮ, ਫਸ਼ਲਾ ਸਬਜ਼ੀਆਂ ਦੀ ਖਰੀਦੋ ਫਰੋਖਤ ਵਿਚ ਵਪਾਰੀਆਂ ਵੱਲੋ ਧੱਕਾ ਕੀ ਕੁਝ ਨਹੀ ਹੋ ਰਿਹਾ ਮਜਦੂਰਾਂ ਵਰਗੀ ਹਾਲਤ ਹੋ ਗਈ ਹੈ ਕਿਸਾਨ ਦੀ। ਵੱਡੇ ਵੱਡੇ ਸਮਾਗਮਾਂ ਤੇ ਦਿੱਲੀ ਸਰਕਾਰ ਆਪਣੇ ਹੀ ਗੁਣ ਗਾਈ ਜਾ ਰਹੀ ਹੈ ਤੀਜਾ ਵੱਡਾ ਅਰਥਚਾਰਾ ਅਸੀ ਗਰੀਬ ਲਈ ਆ ਕੀਤਾ ਔਹ ਕੀਤਾ ਪਰ ਪਿੰਡਾਂ ਵਿਚ ਕਿਧਰੇ ਦਿਖਾਈ ਨਹੀ ਦਿੰਦਾ। ਭਾਰਤ ਦੀ ਅਸਲੀ ਤਸਵੀਰ ਤਾਂ ਪਿੰਡ ਹਨ ਮੋਦੀ ਸਰਕਾਰ ਦੇ ਸਤਾਏ ਤੇ ਲਤਾੜੇ ਹੋਏ ਕਿਸਾਨ ਮਜ਼ਦੂਰ ਅਪਣੀਆਂ ਜਾਇਜ ਮੰਗਾਂ ਦੱਸਣ ਲਈ ਅੰਨੀ ਬੋਲੀ ਸਰਕਾਰ ਨੂੰ ਨੇੜੇ ਹੋ ਕੇ ਦੱਸਣਾ ਚਾਹੁੰਦੇ ਹਨ ਪਰ ਮੋਦੀ ਦੇ ਚਹੇਤੇ ਖੱਟਰ ਨੇ ਕੰਡਿਆਲੀ ਤਾਰਾਂ, ਵੱਡੇ ਵੱਡੇ ਪੱਥਰ ਸੜਕਾਂ ਤੇ ਕਿਲ ਲਾ ਸਾਰੀ ਮਸ਼ੀਨਰੀ, ਪੁਲੀਸ ਅੱਥਰੂ ਗੋਲੇ ਕੀ ਕੁਝ ਕਰ ਰਿਹਾ ? ਕਿੰਨੇ ਮਾਂਵਾਂ ਦੇ ਪੁੱਤ ਜਖ਼ਮੀ ਹੋ ਗਏ ਹਨ ਨੌਜਵਾਨ ਬੱਚਾ ਸੁਭਕਰਨ ਸ਼ਹੀਦ ਹੋ ਗਿਆ। ਅਸੀ ਕਦੇ ਇਹ ਸੋਚਿਆ ਸੀ ਕਿ ਸਾਨੂੰ ਆਪਣੇ ਹੀ ਦੇਸ਼ ਵਿਚ ਆਪਣੀਆਂ ਹੱਕੀ ਮੰਗਾਂ ਮੰਗਣ ਲਈ ਇੰਨਾ ਗਵਾਰ ਲੀਡਰਾਂ ਦੀ ਨਲਾਇਕੀ ਕਰਕੇ ਆਪਣੇ ਜਵਾਨ ਪੁੱਤ ਸ਼ਹੀਦ ਕਰਵਾਉਣੇ ਪੈਣਗੇ ਲੱਖ ਲਾਹਨਤ ਹੈ ਅਜਿਹੀਆਂ ਸਰਕਾਰਾਂ ਤੇ ਇਹ ਕਿਹੋ ਜਿਹਾ ਲੋਕਤੰਤਰ ਹੈ ਜਿਥੇ ਨਿਆਂਪਾਲਿਕਾ ਨਿਆ ਨਹੀ ਦੇ ਸਕਦੀ ਮੀਡੀਆ ਲੋਕਾਂ ਦੇ ਹੱਕ ਦੀ ਗੱਲ ਕਰ ਨਹੀ ਸਕਦਾ। ਹੁਣ ਫੇਰ ਧਰਮ ਤੇ ਕਾਰਪੋਰੇਟ ਦੀ ਈ ਵੀ ਐਮ ਮਸ਼ੀਨ ਦੇ ਨਾਲ 24 ਵਿਚ ਦਿੱਲੀ ਸਰਕਾਰ ਦਾ ਮੋਢੀ ਬਣਨ ਨੂੰ ਫਿਰਦਾ ਹੈ ਨਿਹੱਥੇ ਲੋਕਾਂ ਤੇ ਜੁਲਮ ਕਰਕੇ। ਪਰ ਇਹ ਨਹੀ ਹੋਣਾ ਅਸੀ ਅਖੀਰ ਵਿਚ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਕਿਸਾਨ ਮਜ਼ਦੂਰ ਦਾ ਸਾਥ ਦਿਉ ਤੇ ਅੱਗੇ ਤੋਂ ਇਮਾਨਦਾਰ ਤੇ ਦੇਸ਼ ਹਿਤੈਸ਼ੀ ਪ੍ਰਧਾਨ ਮੰਤਰੀ ਚੁਣੋ ਜੋ ਕਿਸਾਨ ਨੂੰ ਉਸਦੀ ਫਸਲ ਦਾ ਸਹੀ ਮੁੱਲ ਤੇ ਮਜਦੂਰ ਨੂੰ ਉਸ ਦਾ ਹੱਕ ਮਿਲੇ ਇਹ ਦੇਸ਼ ਆਜ਼ਾਦ ਤੇ ਖੁਸ਼ਹਾਲ ਹੋ ਸਕੇ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਤੇ ਹੋਰ ਜਥੇਬੰਦੀਆ ਜੋ ਹੱਕ ਸੱਚ ਦੀ ਆਵਾਜ ਬੁਲੰਦ ਕਰਦੀਆਂ ਹਨ ਜਿਹੜੇ ਲੋਕਾਂ ਦੀ ਅੰਦਰ ਦੀ ਜਮੀਰ ਜਾਗਦੀ ਹੈ ਆਪਣੀਆਂ ਆਉਣ ਵਾਲੀਆ ਪੀੜੀਆਂ ਦੇ ਚੰਗੇ ਭਵਿੱਖ ਲਈ ਇਸ ਸੰਘਰਸ਼ ਦਾ ਸਾਥ ਦੇਈਏ।
✍️
ਸੂਬਾ ਸਕੱਤਰ
ਐਕਸ ਆਰਮੀ ਵੈਲਫ਼ੇਅਰ ਕਮੇਟੀ (ਪੰਜਾਬ)
ਭਾਈ ਸ਼ਮਸ਼ੇਰ ਸਿੰਘ ਆਸੀ