16 ਫਰਬਰੀ ਦੇ ਭਾਰਤ ਬੰਦ ਲਈ ਕਸਬਾ ਰਤਨ-ਜੋਧਾਂ ਬਜ਼ਾਰ ‘ਚ ਕੀਤੀ ਲਾਮਬੰਦੀ

ਜੋਧਾਂ-13 ਫਰਵਰੀ (ਪਬਲਿਕ ਟਾਈਮਜ਼) ਸੰਯੁਕਤ ਕਿਸਾਨ ਮੋਰਚੇ, ਟਰੇਡ ਯੂਨੀਅਨਾਂ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ 16 ਫਰਬਰੀ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਕਸਬਾ ਰਤਨ-ਜੋਧਾਂ ਬਜ਼ਾਰ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਡੈਮੋਕਰੇਟਿਕ ਟੀਚਰ ਫਰੰਟ ਵੱਲੋ ਰਤਨ-ਜੋਧਾਂ ਬਜ਼ਾਰ ਦੀ ਦੁਕਾਨਦਾਰਾਂ ਦੀ ਕਮੇਟੀ ਨਾਲ ਮਿਲ ਕਿ ਲਾਮਬੰਦੀ ਕੀਤੀ ਗਈ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਕਿਰਤੀ ਕਿਸਾਨਾਂ ਦਾ ਗੱਲ ਘੁਟਿਆ ਜਾ ਰਿਹਾ ਹੈ। ਜਿਸ ਕਾਰਨ ਮਜਬੂਰੀ ਵੱਸ ਲੋਕਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਭਾਰਤ ਬੰਦ ਦਾ ਸੱਦਾ ਸੌ ਫੀਸਦੀ ਕਾਮਯਾਬ ਹੋਵੇਗਾ। ਅੱਜ ਦੇ ਪ੍ਰੋਗਰਾਮ ਦੀ ਅਗਵਾਈ ਡਾ. ਅਜੀਤ ਰਾਮ ਸ਼ਰਮਾ ਝਾਡੇ, ਅਮਰਜੀਤ ਸਿੰਘ ਸਹਿਜਾਦ ਅਤੇ ਸਿਕੰਦਰ ਸਿੰਘ ਹਿਮਾਯੂਪੁਰ ਨੇ ਕੀਤੀ। ਰਤਨ-ਜੋਧਾਂ ਬਜ਼ਾਰ ਦੁਕਾਨਦਾਰਾਂ ਦੀ ਕਮੇਟੀ ਦੇ ਅਹੁਦੇਦਾਰਾਂ ਪ੍ਰਧਾਨ ਪਰਮਜੀਤ ਪੰਮਾ, ਜਗਦੇਵ ਸਿੰਘ ਸੰਧੂ, ਭੁਪਿੰਦਰ ਸਿੰਘ ਗਰੇਵਾਲ, ਬਲਜੀਤ ਸਿੰਘ ਟੀਟੂ, ਸੁਖਵਿੰਦਰ ਸਿੰਘ ਬੱਬਲੂ ਨੇ ਭਾਰਤ ਬੰਦ ਦੀ ਜ਼ੋਰਦਾਰ ਹਮਾਇਤ ਕਰਦਿਆਂ ਬਜਾਰ ਨੂੰ ਬੰਦ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਜਸਮੇਲ ਸਿੰਘ ਗਿੱਲ, ਕੁਲਵੰਤ ਸਿੰਘ ਮੋਹੀ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਆਗੂ ਡਾ. ਬਲਜੀਤ ਕੁਮਾਰ, ਡਾ. ਸੰਤੋਖ ਸਿੰਘ ਮਨਸੂਰਾਂ, ਡਾ. ਜਸਵਿੰਦਰ ਸਿੰਘ ਰਤਨ, ਜੱਸਾ ਸਿੰਘ ਮਨਸੂਰਾਂ, ਡੀ ਟੀ ਐਫ ਦੇ ਆਗੂ ਕੁਲਵਿੰਦਰ ਸਿੰਘ ਛੋਕਰਾ ਆਦਿ ਹਾਜ਼ਰ ਸਨ ਸਨ।

Leave a Reply

Your email address will not be published. Required fields are marked *

error: Content is protected !!