ਹੋਰ ਖ਼ਬਰਾ ਅਤੇ ਇਸਤਿਹਾਰ ਦੇਣ ਲਈ ਸੰਪਰਕ ਕਰੋ 7973502009 ਨਿਊਜ਼ WhatsApp karo
ਲੁਧਿਆਣਾ 11 ਫਰਵਰੀ ( ਜਸਵੀਰ ਸਿੰਘ ਗੁਰਮ) ਪਬਲਿਕ ਟਾਈਮਜ਼ -: ਅੱਜ ਹਲਕਾ ਗਿੱਲ ਦੇ ਭਾਜਪਾ ਦੇ ਮੰਡਲ ਪ੍ਰਧਾਨ ਮੁਨੀਸ਼ ਕੁਮਾਰ ਦੀ ਪ੍ਰੇਰਨਾ ਸਦਕਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਪਰਮਿੰਦਰ ਸਿੰਘ ਬਰਾੜ ਅਤੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਦੀ ਅਗਵਾਈ ਚ ਹਲਕੇ ਦੇ ਵੱਡੀ ਗਿਣਤੀ ਵਿਚ ਅਕਾਲੀ ਕਾਂਗਰਸੀ ਪੰਚਾਂ ਸਰਪੰਚਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਫੜਿਆ ਭਾਜਪਾ ਦਾ ਪੱਲਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਡਲ ਪ੍ਰਧਾਨ ਮੁਨੀਸ਼ ਕੁਮਾਰ ਨੇ ਕਿਹਾ ਕਿ ਜਿਥੇ ਅੱਜ ਅੱਜ ਹਲਕੇ ਦੇ ਲੋਕਾਂ ਦੀ ਸਹੂਲਤ ਲਈ ਆਯੂਸ਼ਮਾਨ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ ਓਥੇ ਹੀ ਅੱਜ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਰਨਲ ਸਕੱਤਰ ਪੰਜਾਬ ਪਰਮਿੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਵੱਲੋਂ ਵੱਡੀ ਗਿਣਤੀ ਵਿਚ ਅਕਾਲੀ ਕਾਂਗਰਸੀ ਪੰਚਾਂ ਸਰਪੰਚਾਂ ਨੂੰ ਭਾਜਪਾ ਚ ਸ਼ਾਮਲ ਕੀਤਾ ਗਿਆ ਇਸ ਮੌਕੇ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ h
ਸਕੀਮਾਂ ਸਬੰਧੀ ਪਿੰਡਾਂ ਅਤੇ ਮੁਹੱਲਿਆਂ ਵਿਚ ਕੈਂਪ ਲਗਾਕੇ ਜਿਥੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਓਥੇ ਹੀ ਉਨ੍ਹਾਂ ਦੇ ਕਾਰਡ ਬਣਾਏ ਜਾਣਗੇ ਇਸ ਮੌਕੇ ਮੁਨੀਸ਼ ਕੁਮਾਰ ਮੰਡਲ ਪ੍ਰਧਾਨ ਤੋਂ ਇਲਾਵਾ ਵਿਨੋਦ ਰਾਣਾ ਪ੍ਰਭਾਰੀ, ਅਸ਼ਵਨੀ ਸ਼ਰਮਾ ਜਰਨਲ ਸੈਕਟਰੀ,ਡਾ ਸਤਿੰਦਰਾ ਸਿੱਧੂ ਜਰਨਲ ਸੈਕਟਰੀ,ਐਕਸੇ ਦੀਕਸ਼ਤ ਵਾਈਸ ਪ੍ਰਧਾਨ,ਸੂਜਲ ਸ਼ਰਮਾ ਵਾਇਸ ਪ੍ਰਧਾਨ, ਰਾਣੀ ਦੇਵੀ ,ਐਚ ਐਨ ਪਾਂਡੇ ਵਾਇਸ ਪ੍ਰਧਾਨ
ਸੀਨੀਅਰ ਸਿਟੀਜਨ, ਅਰਜਨ,ਵਾਇਸ ਪ੍ਰਧਾਨ, ਮਨਜੀਤ ਰਾਣਾ ਸੈਕਟਰੀ, ਬਲਵਿੰਦਰ ਸਿੰਘ ਸੈਕਟਰੀ, ਸੰਤੋਖ ਸਿੰਘ ਸੈਕਟਰੀ, ਅਸ਼ੋਕ ਕੁਮਾਰ,ਲੋਵੇਸ,ਚਰਨ ਸਿੰਘ, ਮੁਨੀਸ਼ ਸ਼ਰਮਾ,ਗੋਰਾ ਖੇੜੀ ਤੋਂ ਇਲਾਵਾ ਭਜਨ ਮੰਡਲੀ ਵਾਲੀਆਂ ਬੀਬੀਆਂ ਵੀ ਹਾਜ਼ਰ ਸਨ।