ਮੈਰੀਟੋਰੀਅਸ ਸਕੂਲ ਦੀ ਪ੍ਰੀਖਿਆ ਪਾਸ ਕਰਕੇ ਸਕੂਲ ਦਾਂ ਨਾਮ ਰੋਸ਼ਨਇਆ 

ਆਲਮਗੀਰ 29 ਅਪ੍ਰੈਲ (ਜਸਵੀਰ ਸਿੰਘ ਗੁਰਮ )ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਮੰਤਵ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਅਪ੍ਰੈਲ 2024 ਵਿੱਚ ਮੈਰੀਟੋਰੀਅਸ ਸਕੂਲਾਂ ਵਿੱਚ ਪਲੱਸ ਵਨ ਜਮਾਤ ਵਿੱਚ ਦਾਖਲੇ ਸੰਬੰਧੀ ਪ੍ਰੀਖਿਆ ਲਈ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਸਤਵੰਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੁਰਮ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਪਲੱਸ ਵਨ ਜਮਾਤ ਦੀ ਦਾਖਲੇ ਸਬੰਧੀ ਸਕੂਲ ਦੇ ਛੇ ਵਿਦਿਆਰਥੀਆਂ ਨੇ ਸਫਲਤਾ ਹਾਸਿਲ ਕੀਤੀ ਹੈ। ਇਸ ਸਕੂਲ ਦੀ ਸਹਿਜਪ੍ਰੀਤ ਕੌਰ ਪੁੱਤਰੀ ਸ.ਗੁਰਵਿੰਦਰ ਸਿੰਘ ਵਾਸੀ ਗੁਰਮ ਨੇ 91% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸ ਤੋਂ ਇਲਾਵਾ ਵਿਦਿਆਰਥਣ ਸਾਦੀਆ ਪੁੱਤਰੀ ਸ਼੍ਰੀ ਨਾਜਰ ਖਾਨ ਨੇ 73% ਹਰਜੋਤ ਕੌਰ ਪੁੱਤਰੀ ਸ.ਗੁਰਪ੍ਰੀਤ ਸਿੰਘ ਨੇ 63% ਸੁਖਪ੍ਰੀਤ ਕੌਰ ਪੁੱਤਰੀ ਸ.ਹਰਦੀਪ ਸਿੰਘ ਨੇ 66% ਰਮਨਦੀਪ ਕੌਰ ਪੁੱਤਰੀ ਸ.ਜੋਗਿੰਦਰ ਸਿੰਘ ਨੇ 70% ਅਤੇ ਵਿਦਿਆਰਥੀ ਜਸਕਰਨ ਸਿੰਘ ਪੁੱਤਰ ਸ.ਹਰਦੀਪ ਸਿੰਘ ਨੇ 76% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਮੁਖੀ ਸ਼੍ਰੀਮਤੀ ਸਤਵੰਤ ਕੌਰ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਉੱਚੀਆਂ ਮੰਜ਼ਿਲਾਂ ਸਰ ਕਰਨ ਦੀ ਕਾਮਨਾ ਕੀਤੀ ਇਸ ਮੌਕੇ ਐਸਐਮਸੀ ਕਮੇਟੀ ਦੇ ਚੇਅਰਮੈਨ ਸ ਜਸਵੀਰ ਸਿੰਘ ਹਾਜ਼ਰ ਸੀ ਇਸ ਮੌਕੇ ਲੈਕ.ਸਤਿੰਦਰ ਕੌਰ ਲੈਕ. ਸ ਸਰਬਜੀਤ ਸਿੰਘ, ਸ੍ਰੀਮਤੀ ਕੁਲਵਿੰਦਰ ਕੌਰ,ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਸਨਵਿੰਦਰ ਕੌਰ, ਸ.ਨਰਿੰਦਰ ਸਿੰਘ, ਸ. ਜਤਿੰਦਰ ਸਿੰਘ ਸ.ਸਰਬਜੀਤ ਸਿੰਘ ਸੁਖਦੀਪ ਕੌਰ, ਸ੍ਰੀਮਤੀ ਰਮਨਦੀਪ ਕੌਰ ਵਾਲੀਆ,ਸ. ਰਾਕੇਸ਼ਪਾਲ ਸਿੰਘ ਸ੍ਰੀਮਤੀ ਕਰਮਜੀਤ ਕੌਰ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *

error: Content is protected !!