ਬਲਾਚੌਰ 21 ਫਰਵਰੀ (ਪਬਲਿਕ ਟਾਈਮਜ਼)
ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਪੰਜਾਬੀ ਪ੍ਰੇਮੀ ਸ਼੍ਰੀ ਦੀਪਕ ਬਾਲੀ ਜੀ ਦੁਆਰਾ ਮੇਹਲੀ ਤੋਂ ਲੈ ਕੇ ਮੋਹਾਲੀ ਤੱਕ ਪੰਜਾਬੀ ਪ੍ਰਚਾਰ ਯਾਤਰਾ ਕੱਢੀ ਗਈ। ਇਸੇ ਲੜੀ ਤਹਿਤ ਇਹ ਯਾਤਰਾ ਵਾਇਆ ਬੰਗਾ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਹੁੰਦੇ ਹੋਏ ਬਲਾਚੌਰ ਪਹੁੰਚੀ ਜਿੱਥੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨਵੀਰ ਕਟਾਰੀਆ ਅਤੇ ਸਮੂਹ ਪਾਰਟੀ ਵਰਕਰਾਂ ਦੁਆਰਾ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਅਤੇ ਇਸ ਮੌਕੇ ਤੇ ਯੂਥ ਆਗੂ ਕਰਨਵੀਰ ਕਟਾਰੀਆ ਦੁਆਰਾ ਸਮੂਹ ਪੰਜਾਬੀਆਂ ਨੂੰ ਪੰਜਾਬੀ ਮਾਂ-ਬੋਲੀ ਦਿਵਸ ਦੀ ਵਧਾਈ ਦਿੱਤੀ ਅਤੇ ਪੰਜਾਬੀ ਮਾਂ-ਬੋਲੀ ਨੂੰ ਇੰਨੇ ਵੱਡੇ ਪੱਧਰ ਤੇ ਪ੍ਰਫੁੱਲਤ ਕਰਨ ਦੇ ਲਈ ਸ਼੍ਰੀ ਦੀਪਕ ਬਾਲੀ ਜੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।ਇਸ ਮੌਕੇ ਤੇ ਕੇਸ਼ਵ ਮੀਲੂ,ਰਾਮਾ ਧੀਮਾਨ, ਹਨੀ ਡੱਬ, ਪ੍ਰਵੀਨ ਪੁਰੀ, ਬਿੱਟਾ ਰਾਣਾ, ਕੁਲਦੀਪ ਕੁਮਾਰ,ਚੰਦਰ ਮੋਹਨ ਜੇ ਡੀ, ਸ਼ਾਲੂ ਸੋਨੀ, ਮਨਜੀਤ ਬੇਦੀ,ਰਾਮ ਪਾਲ ਮਹੈਸ਼ੀ,ਸੁਰਿੰਦਰ ਭੱਟੀ, ਰਾਧੇ ਸ਼ਾਮ, ਜਸਵਿੰਦਰ ਸਿਆਨ,ਜੋਲੀ ਬੈਂਸ, ਬਲਦੇਵ ਰਾਜ,ਰਣਜੀਤ ਸਿੰਘ,ਨਿਰਮਲਾ ਰਾਣੀ,ਸੰਜੀਵ ਕੁਮਾਰ ਸ਼ੈੱਟੀ ਟਰੱਕ ਯੂਨੀਅਨ ਬਲਾਚੌਰ,ਮੱਖਣ ਸਿੰਘ,ਹਰਬੰਸ ਸਿੰਘ ਬੰਸੀ,ਰਿੰਕੂ ਹੈਡੋ ਹੇਟ ਅਤੇ ਰਾਜ ਕੁਮਾਰ ਉਧਨਵਾਲ ਆਦਿ ਹਾਜ਼ਰ ਸਨ।