ਲੁਧਿਆਣਾ 23 ਫਰਵਰੀ (ਪਬਲਿਕ ਟਾਈਮਜ਼) ਭਾਜਪਾ ਦੇ ਨੋਜਵਾਨ ਆਗੂ ਪਰਮਿੰਦਰ ਸਿੰਘ ਬਰਾੜ ਜਰਨਲ ਸਕੱਤਰ ਪੰਜਾਬ ,ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ, ਕੁਲਵਿੰਦਰ ਸਿੰਘ ਸੈਕੀ ਜੱਸੋਵਾਲ ਜਿਲ੍ਹਾ ਪ੍ਰਧਾਨ ਯੁਵਾ ਮੋਰਚਾ ਲੁਧਿਆਣਾ ਦਿਹਾਤੀ ਅਤੇ ਤਰਲੋਚਨ ਸਿੰਘ ਕਿਲ੍ਹਾ ਰਾਏਪੁਰ ਸੋਸ਼ਲ ਮੀਡੀਆ ਇੰਚਾਰਜ ਲੁਧਿਆਣਾ ਦਿਹਾਤੀ ਇਕ ਸਾਝੇ ਬਿਆਂਨ ਵਿਚ ਸਮੂਹ ਦੇਸ਼ ਵਾਸੀਆਂ ਨੂੰ ਭਗਤ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਸਮੂਹ ਲੋਕਾਈ ਨੂੰ ਜਾਤਾਂ-ਪਾਤਾਂ ਨੂੰ ਖ਼ਤਮ ਕਰਕੇ ਸਭ ਨੂੰ ਇਕੱਠੇ ਰਹਿਣ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਵਲੋਂ ਸਮੁੱਚੀ ਮਾਨਵਤਾ ਨੂੰ ਸੱਚ ਦੇ ਮਾਰਗ ‘ਤੇ
ਚੱਲਣ ਦੇ ਦਿੱਤੇ ਗਏ ਉਪਦੇਸ਼ ਅਨੁਸਾਰ ਭਗਤ ਰਵਿਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਤੋਂ ਸਾਨੂੰ ਸਿੱਖਿਆ ਲੈ ਕੇ ਗੁਰੂ ਸਾਹਿਬਾਨਾਂ ਦੀ ਬਾਣੀ ‘ਤੇ ਅਮਲ ਕਰਕੇ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਨੂੰ ਸਫਲਾ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨਾਂ ਵਲੋ ਦਰਸਾਏ ਮਾਰਗ ਤੇ ਚਲਦਿਆ ਹੀ ਅਸੀ ਸਾਰੇ ਅੱਜ ਰਲ ਮਿਲ ਕੇ ਭਗਤ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸਲ ਵਿੱਚ ਭਗਤ ਰਵਿਦਾਸ ਜੀ ਅਨੁਭਵੀ ਸੰਤ ਸਨ, ਜਿਨ੍ਹਾਂ ਨੇ ਭਗਤੀ ਸਾਧਨਾ ਰਾਹੀਂ ਪ੍ਰਮਾਤਮਾਂ ਨਾਲ ਅਭੇਦਤਾ ਪ੍ਰਾਪਤ ਕੀਤੀ ਸੀ। ਭਗਤ ਰਵਿਦਾਸ ਜੀ ਅਜਿਹੇ ਮਹਾਂਪੁਰਖ ਹੋਏ ਹਨ ਜੋ ਸਮੇਂ, ਕਾਲ ਤੇ ਸਥਾਨ ਦੀਆਂ ਤੰਗ ਵਲਗਣਾ ਤੋਂ ਪਾਰ ਲੋਕ ਮੰਗਲ ਦੀ ਭਾਵਨਾ ਨਾਲ ਅੱਜ ਵੀ ਮਨੁੱਖ ਜਾਤੀ ਨੂੰ ਆਸ਼ਾ ਦਾ ਦੀਪਕ ਦਿਖਾ ਰਹੇ ਹਨ।