ਅਤਿੰਮ ਅਰਦਾਸ 26 ਮਾਰਚ ਦਿਨ ਮੰਗਲਵਾਰ ਨੂੰ ਬਾਅਦ ਦੁਪਿਹਰ 12 ਤੋਂ 1 ਵਜੇ ਤੱਕ ਪਿੰਡ ਕੈਂਡ ਵਿਖ਼ੇ
ਆਲਮਗੀਰ 21 ਮਾਰਚ (ਜਸਵੀਰ ਸਿੰਘ ਗੁਰਮ ) ਨੇੜਲੇ ਪਿੰਡ ਕੈਂਡ ਦੇ ਨੰਬਰਦਾਰ ਪ੍ਰਦੀਪ ਸਿੰਘ ਨੂੰ ਉਸ ਵੇਲੇ ਬਹੁਤ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੀ ਮਾਤਾ ਸਰਦਾਰਨੀ ਹਰਜੀਤ ਕੌਰ ਕੁਝ ਬੀਮਾਰ ਰਹਿਣ ਪਿਛੋਂ 18 ਮਾਰਚ ਨੂੰ ਸਵਰਗ ਸਿਧਾਰ ਗਏ । ਉਹਨਾਂ ਦੇ ਦੇਹਾਂਤ ਦੀ ਖ਼ਬਰ ਨਾਲ ਜਿਥੇ ਪਿੰਡ ਕੈਂਡ ਵਿਖੇ ਸੋਗ ਦੀ ਲਹਿਰ ਦੌੜ ਗਈ ਓਥੇ ਹੀ ਉਹਨਾਂ ਦੇ ਰਿਸ਼ਤੇਦਾਰ ਸਾਕ ਸਬੰਧੀਆਂ ਯਾਰਾਂ ਦੋਸਤਾਂ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ,ਧਾਰਮਿਕ ਸੰਸਥਾਵਾਂ ਦੇ ਮੁੱਖੀਆਂ ਨੇ ਵੀ ਪਰਿਵਾਰ ਨੂੰ ਫੋਨ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਦੁੱਖ ਦੀ ਘੜੀ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਸਾਬਕਾ ਐਮ ਐਲ ਏ ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜਿਲ੍ਹਾ ਪ੍ਰੀਸ਼ਦ ਮੈਬਰ ਗੁਰਦੇਵ ਸਿੰਘ ਲਾਪਰ,ਹਰਕਰਨ ਵੈਦ, ਜਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ, ਬਲਾਕ ਪ੍ਰਧਾਨ ਨੋਨੀ ਸੀਲੋ, ਤਨਵੀਰ ਰਣੀਆਂ, ਦਵਿੰਦਰ ਗਿੱਲ, ਨਿਰਮਲ ਨਿੰਮਾ, ਗਾਬੀ ਪੋਹੀੜ, ਸਰਪੰਚ ਰਵਦੀਪ ਪੋਹੀੜ ਸਰਪੰਚ ਗੁਰਜੀਤ ਰੰਗੀਆਂ,ਸਰਪੰਚ ਅਮਨ ਬੂਲ,ਚੰਨਾ ਕੈਂਡ ਪੰਚ, ਬਲਦੇਵ ਸਿੰਘ ਸਰਪੰਚ ਕੈਂਡ, ਸਰਪੰਚ ਰਾਜਵੀਰ ਚੁੱਪਕੀ ਬੀਬੀ ਸੁਖਦੀਪ ਕੌਰ, ਬੀਬੀ ਹਰਪ੍ਰੀਤ ਕੌਰ, ਪੰਮਾ ਜੱਸੋਵਾਲ, ਲਾਲੀ ਜਾਸੋਵਾਲ,ਅਰਵਿੰਦਰ ਸਿੰਘ ਪੰਚ,ਸਾਬਕਾ ਸਰਪੰਚ ਗੁਰੀ ਕੈਂਡ, ਜਸਵੰਤ ਸਿੰਘ ਪੰਚ, ਆਰ ਕੇ ਗਰੁੱਪ ਕੈਂਡ,ਸੁਖਜੀਤ ਕੌਰ ਪੰਚ, ਸਰਪੰਚ ਬਲਰਾਜ ਗੁਰਮ,ਗਗਨ ਗੁਰਮ, ਗੁਰਪ੍ਰੀਤ ਮਟਰੀ,ਗੁਰਮੀਤ ਸਰੀਂਹ, ਗੋਪੀ ਸਰੀਂਹ,ਨੇਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਨੰਬਰਦਾਰ ਪ੍ਰਦੀਪ ਸਿੰਘ ਅਤੇ ਮੈਬਰ ਪੰਚਾਇਤ ਚੰਨਾ ਕੈਂਡ ਨੇਂ ਦੱਸਿਆ ਕਿ ਮਾਤਾ ਹਰਜੀਤ ਕੌਰ ਦਾ ਨਮਿਤ ਅਤਿੰਮ ਅਰਦਾਸ 26 ਮਾਰਚ ਦਿਨ ਮੰਗਲਵਾਰ ਨੂੰ ਬਾਅਦ ਦੁਪਿਹਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਿੰਘ ਸ਼ਹੀਦਾਂ ਪਿੰਡ ਕੈਂਡ ਵਿਖ਼ੇ ਪਵੇਗਾ |