ਬਲਾਕ ਕਾਗਰਸ ਮਲੋਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾ ਕਾਗਰਸੀ ਆਗੂਆ ਦੀ ਰੱਖੀ ਮੀਟਿੰਗ ਸਮੇ
ਲੁਧਿਆਣਾ (public times news )ਬਲਾਕ ਕਾਗਰਸ ਮਲੋਦ ਦੇ ਪ੍ਰਧਾਨ ਤੇ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਕਿਹਾ ਕਿ ਚਾਪਲੂਸ ਅਤੇ ਲੀਡਰ ਦੀ ਫੋਕੀ ਵਾਹ ਵਾਹ ਕਰਨ ਅਤੇ ਉਹਨਾ ਨੂੰ ਹਲਕੇ ਦੀ ਗਲਤ ਸਥਿਤੀ ਬਾਰੇ ਜਾਣਕਾਰੀ ਦੇਣ ਵਾਲੇ ਲੋਕਾ ਤੋ ਕਾਗਰਸੀ ਆਗੂਆ ਨੂੰ ਬਚਣ ਦੀ ਲੋੜ ਹੈ ਕਾਗਰਸ ਪਾਰਟੀ ਲਈ ਪਰਚੇ ਦਰਜ ਕਰਵਾਉਣ ਵਾਲੇ ਬੂਥਾ ਤੇ ਪਹਿਰਾ ਦੇਣ ਵਾਲੇ ਅਤੇ ਪੋਲਿੰਗ ਬੂਥਾ ਤੇ ਵਿਰੋਧੀਆ ਨਾਲ ਹੱਥੋਪਾਈ ਹੋਣ ਵਾਲੇ ਝੁਜਾਰੂ ਕਾਗਰਸੀ ਆਗੂਆ ਅਤੇ ਵਰਕਰਾ ਨੂੰ ਕਾਗਰਸ ਪਾਰਟੀ ਅਹੁੱਦੇ ਦੇਵੇ ਜਦੋ ਸਰਕਾਰ ਬਣੇ ਤਾ ਕਾਗਰਸ ਪਾਰਟੀ ਲਈ ਕੰਮ ਕਰਨ ਵਾਲਿਆ ਨੂੰ ਮਾਣ ਬਖਸ਼ਿਆ ਜਾਵੇ ਨਾ ਕਿ ਚਾਪਲੂਸਾ ਨੂੰ ਅਤੇ ਰੁਪਏ ਦੇਣ ਵਾਲੇ ਲੋਕਾ ਨੂੰ ਪ੍ਰਧਾਨ ਗਿੱਲ ਬੇਰਕਲਾ ਨੇ ਕਾਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ ਵਾਲੇ ਸਵਾਰਥੀ ਆਗੂਆ ਨੂੰ ਦੁਆਰਾ ਕਾਗਰਸ ਪਾਰਟੀ ਵਿੱਚ ਸ਼ਾਮਲ ਕਰਨ ਤੋ ਗੁਰੇਜ ਕਰਨਾ ਚਾਹੀਦਾ ਹੈ ਉਹਨਾ ਕਿਹਾ ਕਿ ਲੋਕ ਸਭਾ ਚੋਣਾ ਵਿੱਚ ਲੋਕਾ ਦੇ ਦੁੱਖ ਸੁੱਖ ਵਿੱਚ ਸਾਮਲ ਹੋਣ ਵਾਲੇ ਚੰਗੇ ਚਹਿਰੇ ਹੀ ਪਾਰਟੀ ਨੂੰ ਦੇਣੇ ਚਾਹੀਦੇ ਹਨ ਤਾ ਜੋ ਲੋਕ ਸਭਾ ਦੀਆ ਸੀਟਾ ਜਿੱਤੀਆ ਜਾ ਸਕਣ ਇਸ ਮੋਕੇ ਹੋਰਨਾ ਤੋ ਇਲਾਵਾ ਕੁਲਵੰਤ ਸਿੰਘ ਪੰਚ ਚੋਮੋ ਮੀਤ ਪ੍ਰਧਾਨ ਬਲਾਕ ਕਾਗਰਸ ਮਲੋਦ, ਨਿਰਭੈ ਸਿੰਘ ਬੇਰਕਲਾ ਜਨਰਲ ਸਕੱਤਰ ਬਲਾਕ ਕਾਗਰਸ ਮਲੋਦ, ਮਨਜੀਤ ਸਿੰਘ ਚੋਮੋ ਸਕੱਤਰ ਬਲਾਕ ਕਾਗਰਸ ਮਲੋਦ, ਗੁਰਜੰਟ ਸਿੰਘ ਤੋ ਇਲਾਵਾ ਹੋਰ ਵੀ ਹਾਜਰ ਸਨ