ਆਲਮਗੀਰ 31 ਮਈ (ਜਸਵੀਰ ਸਿੰਘ ਗੁਰਮ ) ਮੰਡਲ ਪ੍ਰਧਾਨ ਜੱਸ ਮਾਂਗਟ ਕੁਝ ਸਮਾਂ ਪਹਿਲਾਂ ਭਾਜਪਾ ਪਾਰਟੀ ਨੂੰ ਛੱਡ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ ਲੇਕਿਨ ਅੱਜ ਜੱਸ ਮਾਂਗਟ ਮੁੜ ਤੋਂ ਕਾਂਗਰਸ ਪਾਰਟੀ ਨੂੰ ਛੱਡ ਭਾਜਪਾ ਵਿਚ ਸ਼ਾਮਿਲ ਹੋਏ।ਇਸ ਸੰਬੰਧੀ ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਉਨ੍ਹਾਂ ਦੇ ਗ੍ਰਹਿ ਡੇਹਲੋਂ ਵਿਖੇ ਪਹੁੰਚੇ ਅਤੇ ਜੱਸ ਮਾਂਗਟ ਦੇ ਮੁੜ ਪਾਰਟੀ ਵਿਚ ਸ਼ਾਮਿਲ ਹੋਣ ਤੇ ਜੱਸ ਮਾਂਗਟ ਦਾ ਧੰਨਵਾਦ ਕੀਤਾ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਡਲ ਪ੍ਰਧਾਨ ਜੱਸੀ ਮਾਂਗਟ ਨੇ ਕਿਹਾ ਕਿ ਉਹ ਭਾਜਪਾ ਦੀਆਂ ਉਸਾਰੂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼ਾਮਿਲ ਹੋਏ ਹਨ, ਅੱਗੇ ਜੱਸ ਮਾਂਗਟ ਨੇ ਕਿਹਾ ਕਿ ਹਲਕਾ ਗਿੱਲ ਅੰਦਰ ਭਾਜਪਾ ਪਾਰਟੀ ਦੀ ਹਨੇਰੀ ਚੱਲ ਚੁੱਕੀ ਹੈ ਅਤੇ ਰਵਨੀਤ ਸਿੰਘ ਬਿੱਟੂ ਜੀ ਦੀ ਜਿੱਤ ਲਾਜ਼ਮੀ ਹੈ।ਇਸ ਮੌਕੇ ਤੇ ਸਨੀ ਕੈਂਥ,ਡਾ.ਜਸਪਾਲ ਸ਼ਰਮਾ ਘੁੰਗਰਾਣਾ, ਰਾਜੇਸ਼ ਕੱਕੜ, ਹਰਪ੍ਰੀਤ ਸਿੰਘ ਰੁੜਕਾ, ਚਰਨਜੀਤ ਕੌਰ ਬੱਬੂ, ਰਾਕੇਸ਼ ਗੋਇਲ, ਗੁਲਸ਼ਨ ਕੁਮਾਰ, ਜਸਵੰਤ ਸਿੰਘ ਆਦਿ ਹਾਜ਼ਰ ਸਨ।