ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਜਰੂਰੀ ਚੰਨਾ /ਨਿੰਮਾ ਸਰਪੰਚ
ਆਲਮਗੀਰ 25 ਮਾਰਚ (ਜਸਵੀਰ ਸਿੰਘ ਗੁਰਮ ) ਦਰਗਾਹ ਪੀਰ ਸਾਈ ਬਖਸ਼ਿਸ਼ ਸ਼ਾਹ (ਰਜਿ:)ਪਿੰਡ ਛਪਾਰ ਵੱਲੋਂ ਕਰਵਾਏ ਜਾ ਰਿਹੇ 27,28 ਮਾਰਚ ਨੂੰ ਲੁਧਿਆਣਾ ਮਾਲੇਰਕੋਟਲਾ ਲੀਗ ਕਬੱਡੀ ਕੱਪ ਦਾ ਕਾਰਡ ਪ੍ਰਸਿੱਧ ਕੱਬਡੀ ਖਿਡਾਰੀ ਲੇਖਕ ਅਤੇ ਖੇਡ ਪ੍ਰੋਮੋਟਰ ਚੰਨਾ ਆਲਮਗੀਰ ਨੇਂ ਅੱਜ ਰਲੀਜ ਕੀਤਾ । ਚੰਨਾ ਆਲਮਗੀਰ ਨੇਂ ਦੱਸਿਆ ਕਿ ਇਸ ਖੇਡ ਮੇਲੇ ਦੇ ਪਹਿਲੇ ਦਿਨ 27 ਮਾਰਚ ਨੂੰ 45 ਕਿਲੋ ਵਰਗ ਅਤੇ 65 ਕਿਲੋ ਵਰਗ ਦੇ ਮੈਚ ਕਰਵਾਏ ਜਾਣਗੇ ਅਤੇ ਦੂਸਰੇ ਦਿਨ 28 ਮਾਰਚ ਨੂੰ ਲੁਧਿਆਣਾ ਮਾਲੇਰਕੋਟਲਾ ਲੀਗ ਦੇ ਮੈਚ ਹੋਣਗੇ ।ਉਨ੍ਹਾਂ ਕਿਹਾ ਸਾਈ ਗੋਪੀ ਸ਼ਾਹ ਵੱਲੋ ਨੌਜਵਾਨਾ ਨੂੰ ਖੇਡਾਂ ਵੱਲ ਪ੍ਰੇਰਤ ਕਰਨਾ ਇਕ ਬਹੁਤ ਵਧੀਆ ਕਦਮ ਹੈ ਇਹ ਬਹੁਤ ਵੱਡਾ ਉਦਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਨਸ਼ਿਆ ਦੀ ਦਲ-ਦਲ ‘ਚ ਬੁਰੀ ਤਰਾਂ ਫਸ ਚੁੱਕਾ ਹੈ, ਜਿਸ ਲਈ ਅੱਜ ਦੇ ਸਮੇ ‘ਚ ਅਜਿਹੇ ਕਬੱਡੀ ਕੱਪ ਕਰਵਾਉਣ ਦੀ ਮੁੱਖ ਲੋੜ ਹੈ। ਇਸ ਮੌਕੇ ਸਰਪੰਚ ਨਿਰਮਲ ਨਿੰਮਾ ਡੇਹਲੋਂ ਅਤੇ ਡਾ ਗੁਰਜੀਤ ਸੰਕਰ ਨੇਂ ਕਿਹਾ ਕਿ ਅੱਜ ਦੇ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਅੱਜ ਦੇ ਜਮਾਨੇ ‘ਚ ਚੰਗੀਆ ਨੌਕਰੀਆ ਕਰਨ ਲਈ ਖੇਡਾਂ ਵੀ ਜਰੂਰੀ ਹਨ ਪਰ ਮਾਂ ਕਬੱਡੀ ਖੇਡ ਖੇਡਣ ਵਾਲਾ ਸਭ ਤੋਂ ਅੱਗੇ ਜਾਂਦਾ ਹੈ। ਇਸ ਲਈ ਹਰ ਇਕ ਨੌਜਵਾਨ ਕਬੱਡੀ ਖੇਡ ਵੱਲ ਧਿਆਨ ਦੇਵੇ| ਉਨ੍ਹਾਂ ਕਿਹਾ ਕਿ ਸਾਈ ਗੋਪੀ ਸ਼ਾਹ ਤੇ ਸਮੂਹ ਸੰਗਤ ਦਰਗਾਹ ਪੀਰ ਸਾਈ ਬਖਸੀਸ ਸ਼ਾਹ ਜੀ ਵਲੋ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ।ਇਸ ਮੌਕੇ ਸਰਪੰਚ ਨਿਰਮਲ ਨਿੰਮਾ, ਸਰਪੰਚ ਗੁਰਜੀਤ ਸਿੰਘ,ਡਾ ਗੁਰਜੀਤ ਸਿੰਘ ਗ਼ਰਚਾ, ਕੱਬਡੀ ਖਿਡਾਰੀ ਪਾਲੀ ਨੱਤ,ਪ੍ਰਸਿੱਧ ਗੀਤਕਾਰ ਬਿੱਟੂ ਸੰਕਰੀਆ, ਨੋਨੀ ਸੀਲੋ ਬਲਾਕ ਪ੍ਰਧਾਨ , ਸਨੀ ਛਪਾਰ,ਗੋਪੀ ਸਰੀਂਹ,ਕਰਨ ਛਪਾਰ, ਗੁਰਮੇਲ ਸਿੰਘ ਗਿੱਲ ਬਲਾਕ ਪ੍ਰਧਾਨ, ਗਗਨ ਗੁਰਮ ਮੀਡੀਆ ਇੰਚਾਰਜ, ਕਮਲ ,ਜੋਰਾ ਸਿੰਘ ਘੁੰਗਰਾਣਾ ,ਮਨਦੀਪ ਲਾਡੀ, ਪ੍ਰਿੰਸ,ਜਗਸੀਰ ਸਿੰਘ, ਹਰਪ੍ਰੀਤ ਸਿੰਘ, ਲਵ ਹੈਦਰ,ਕਰਨ, ਮੰਗਲ ਸਿੰਘ, ਜਸਵੀਰ ਸਿੰਘ ਗੁਰਮ, ਮਾਨ ਸਿੰਘ ਤੇ ਹੋਰ ਵੀ ਪਤਵੰਤੇ ਸੱਜਣ ਹਾਜਰ ਸਨ