ਲੁਧਿਆਣਾ – 17 ਮਾਰਚ ( ਜਸਵੀਰ ਸਿੰਘ ਗੁਰਮ ) ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸ਼ਲ ਦਿੱਲੀ ਵੱਲੋ ਕਿੱਤਾ- ਮੁਖੀ ਕੋਰਸਾਂ ਦੀ ਪੜਾਈ ਕਰ ਰਹੇ ਹੁਸਿਆਰ ਅਤੇ ਲੋੜਵੰਦ ਬੱਚਿਆਂ ਨੂੰ ਉਨਾਂ ਦੀ ਪੜਾਈ ਲਈ ਆਰਥਿਕ ਮਦਦ ਕਰਨ ਲਈ ਸਿੱਖ ਹਿਊਮਨ ਵੈੱਲਫੇਅਰ ਡਿਵੈਲਪਮੈਂਟ ਫਾਊਂਡੇਸ਼ਨ ਯੂ. ਐਸ. ਏ ਦੇ ਸਹਿਯੋਗ ਨਾਲ ਕਾਫੀ ਲੰਬੇ ਸਮੇਂ ਤੋਂ ਵਜੀਫਾ ਸਕੀਮ ਸੁਰੂ ਕੀਤੀ ਗਈ ਹੈ, ਜਿਸ ਅਨੁਸਾਰ ਹੁਣ ਕੋਈ ਵੀ ਲੋੜਵੰਦ ਵਿਦਿਆਰਥੀ, ਜੋ ਪੜਾਈ ਵਿੱਚ ਹੁਸ਼ਿਆਰ ਹੈ, ਵਿੱਦਿਆ ਤੋਂ ਵਾਂਝਾ ਨਹੀ ਰਹੇਗਾ । ਇਸੇ ਲੜੀ ਤਹਿਤ ਅੱਜ ਇਸ ਸੰਸਥਾ ਵੱਲੋਂ ਲੁਧਿਆਣਾ ਸੈਂਟਰ ਦੇ ਤਕਰੀਬਨ 300 ਵਿਦਿਆਰਥੀਆਂ ਨੂੰ ਤਕਰੀਬਨ ਇੱਕ ਕਰੋੜ ਰੁਪਏ ਦੇ ਕਰੀਬ ਰਾਮਗੜੀਆ ਗਰਲਜ ਕਾਲਜ ਵਿਖੇ ਵਜੀਫੇ ਵੰਡੇ ਗਏ ।ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਵਾਈਸ ਪ੍ਰਧਾਨ ਸ. ਗੋਪਾਲ ਸਿੰਘ ਨੇ ਦੱਸਿਆ ਕੀ ਇਹ ਵਜੀਫੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਜਾਂਦੇ ਹਨ ਅਤੇ ਕਿਸੇ ਵੀ ਵਿਸ਼ੇਸ ਧਰਮ ਨੂੰ ਮੁੱਖ ਨਹੀਂ ਰੱਖਿਆ ਜਾਂਦਾ ।ਉਨਾਂ ਦੱਸਿਆ ਕਿ ਸੰਸਥਾ ਵੱਲੋ ਹੁਣ ਤੱਕ ਹਜਾਰਾ ਦੇ ਕਰੀਬ ਬੱਚਿਆ ਨੂੰ ਇਹ ਵਜੀਫੇ ਵੰਡੇ ਜਾ ਰਹੇ ਨੇ ਤੇ ਇਸ ਸਾਲ ਦੇ ਸ਼ੈਸਨ ਵਿੱਚ ਪੂਰੇ ਪੰਜਾਬ ਦੇ ਕਰੀਬ 2500 ਵਿਦਿਆਰਥੀਆਂ ਨੂੰ 4.5 ਕਰੋੜ ਰੁਪਏ ਦੇ ਲੱਗਭੱਗ ਵਜੀਫੇ ਵੰਡੇ ਗਏ ਹਨ I ਮੁੱਖ ਮਹਿਮਾਨ ਸ ਦਲਜੀਤ ਸਿੰਘ ਰਿਟਾਇਰਡ ਚੀਫ ਇੰਜਨੀਅਰ ਜੀ ਨੇ ਨਿਸ਼ਕਾਮ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆ ਕਿਹਾ ਕਿ ਇਹੋ ਜਿਹੇ ਉਪਰਾਲੇ ਬੱਚਿਆ ਦੇ ਭਵਿੱਖ ਲਈ ਬਹੁਤ ਲਾਹੇਵੰਦ ਹਨ । ਨਿਸ਼ਕਾਮ ਸੰਸ਼ਥਾ ਦੇ ਲੁਧਿਆਣਾ ਕੋ ਆਰਡੀਨੇਟਰ ਪ੍ਰੋ. ਜਸਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਵਜੀਫੇ ਲਈ ਵਿਦਿਆਰਥੀਆ ਦਾ ਪਹਿਲਾ ਲਿਖਤੀ ਟੈਸਟ ਹੁੰਦਾ ਹੈ ਤੇ ਬਾਅਦ ਵਿੱਚ ਇੰਟਰਵਿਊ ਰਾਹੀ ਲੋੜਵੰਦੇ ਬੱਚੇ ਚੁਣੇ ਜਾਂਦੇ ਹਨ I ਡਾ ਸਰਬਜੀਤ ਸਿੰਘ ਰੇਣੁਕਾ ਹੁਣਾ ਨੇ ਵਿਦਿਆਰਥੀਆ ਨਾਲ ਨੈਤਿਕ ਸਿਖਿਆ ਦੀਆਂ ਵਿਚਾਰਾਂ ਸਾਂਝੀਆ ਕੀਤੀਆ ਅਤੇ ਗੁਰਬਾਣੀ ਨਾਲ ਜੁੜ ਕੇ ਜੀਵਨ ਜਾਂਚ ਦੀ ਸਿੱਖਿਆ ਦਿੱਤੀ । ਸ ਪ੍ਰਭਸਿਮਰਨ ਜੀਤ ਸਿੰਘ ਨੇ ਆਖਿਆ ਕਿ ਅੱਜ ਸਾਨੂੰ ਵਾਧੂ ਖਰਚੇ ਘਟਾ ਕੇ ਲੋੜਵੰਦ ਬੱਚਿਆ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਬੱਚਿਆ ਨੂੰ ਉਚੇਰੀ ਪੜਾਈ ਲਈ ਪ੍ਰੇਰਤ ਕੀਤਾ ਤੇ ਵਜੀਫਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਸਮਾਜਿਕ ਜਿੰਮੇਵਾਰੀਆ ਨਿਭਾਉਣ ਦਾ ਵੀ ਸੰਦੇਸ ਦਿੱਤਾ । ਇਸ ਸਮਾਗਮ ਵਿੱਚ ਸ. ਰਣਜੋਧ ਸਿੰਘ ਅਤੇ ਪ੍ਰਿੰਸੀਪਲ ਜਸਪਾਲ ਕੌਰ ਜੀ ਹੁਣਾ ਨੇ ਵੀ ਸਿਰਕਤ ਕੀਤੀ ਤੇ ਬੱਚਿਆ ਨੂੰ ਚੈੱਕ ਵੰਡੇ।ਇਸ ਸਮੇਂ ਵਜੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਸੰਸਥਾ ਦਾ ਧੰਨਵਾਦ ਕੀਤਾ ।ਇਸ ਮੌਕੇ ਮੈਂਬਰ ਸੁਖਦੀਪ ਸਿੰਘ ਗਿੱਲ, ਅਮਨਦੀਪ ਸਿੰਘ ਪੱਖੋਵਾਲ, ਪ੍ਰੋ ਕੰਵਲਪ੍ਰੀਤ ਸਾਹਨੀ, ਪ੍ਰੋ ਹਰਪਿੰਦਰ ਸਿੰਘ, ਪ੍ਰੋ ਗੁਰਜੀਵਨ ਸਿੰਘ, ਗਿਆਨੀ ਸਤਵੀਰ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਕੌਰ ਅਤੇ ਸਤਵੰਤ ਕੌਰ ਆਦਿ ਹਾਜਰ ਸਨ ।