ਲੁਧਿਆਣਾ 4 ਮਾਰਚ (ਪਬਲਿਕ ਟਾਈਮਜ਼ ) ਜਸਪਾਲ ਬਾਂਗਰ ਇੰਡਸਟਰੀਆਲ ਐਸੋਸੀਏਸ਼ਨ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਇੱਕ ਮੀਟਿੰਗ ਫਿਰੋਜ਼ਪੁਰ ਰੋਡ ਤੇ ਮੇਨ ਆਫਿਸ ਵਿਚ ਹੋਈ ਜਿਸ ਵਿੱਚ ਇੰਡਸਟਰੀਅਲਾ ਨੂੰ ਬਿਜਲੀ ਦੀ ਆ ਰਹੀ ਸਮੱਸਿਆ ਸਬੰਧੀ ਚਰਚਾ ਕੀਤੀ ਗਈ ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੇਨ ਆਫਿਸ ਫਿਰੋਜ਼ਪੁਰ ਰੋਡ ਦੇ ਚੀਫ਼ ਇੰਜੀਨੀਅਰ ਇੰਦਰਪਾਲ ਸਿੰਘ ਅਤੇ ਸੈਕਟਰੀ ਅਨਿਲ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿੰਨਾ ਇੰਡਸਟਰੀਜ਼ ਨੂੰ ਚਲਾਉਣ ਲਈ ਬਿਜਲੀ ਦੀ ਆ ਰਹੀ ਸਮੱਸਿਆ ਨੂੰ ਦੂਰ ਕਰਨ ਲਈ ਇੰਡਸਟਰੀਅਲਾ ਨੂੰ ਭਰੋਸਾ ਦਿਵਾਇਆ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਲੁਧਿਆਣਾ ਇੰਡਸਟਰੀਜ਼ ਪ੍ਰਧਾਨ ਰਾਮੇਸ ਕੁਮਾਰ ਕੱਕੜ,ਜਰਨਲ ਸੈਕਟਰੀ ਆਰ ਕੇ ਗੁਪਤਾ ,ਵਾਈਸ ਪ੍ਰਧਾਨ ਨਿਮਿਤ ਮਹਾਜਨ,ਐਸੋਸੀਏਟ ਮੈਂਬਰ ਰਾਜੀਵ ਸੇਠੀ, ਰੋਹਿਤ ਅਰੋੜਾ,ਮਿਨਾਲ ਗੁਪਤਾ, ਹਰਭਜਨ ਸਿੰਘ ਆਦਿ ਹਾਜ਼ਰ ਸਨ।