ਪਿੰਡ ਸੰਗੋਵਾਲ ਵਿਖੇ ਕਬੱਡੀ ਕੱਪ 9 ਮਾਰਚ ਨੂੰ


ਵਿਸ਼ਾਲ ਸਾਈਕਲ ਕੰਪਨੀ ਵੱਲੋਂ ਜੇਤੂਆਂ ਨੂੰ ਦਿੱਤੇ ਜਾਣਗੇ 20 ਸਾਈਕਲ

ਲੁਧਿਆਣਾ 29 ਮਾਰਚ (ਪਬਲਿਕ ਟਾਈਮਜ਼ ) ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਸਰਪ੍ਰਸਤੀ ਹੇਠ ਸਮੂਹ ਐਨਆਰਆਈ ਸਭਾ ਅਤੇ ਸੰਗੋਵਾਲ ਸਪੋਰਸ ਕਲੱਬ ਵੱਲੋਂ ਦੂਸਰਾ ਪੇਂਡੂ ਖੇਡ ਮੇਲਾ 9 ਮਾਰਚ ਦਿਨ ਸਨੀਵਾਰ ਨੂੰ ਪਿੰਡ ਸੰਗੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਵਿਸ਼ਾਲ ਸਾਈਕਲ ਕੰਪਨੀ ਵੱਲੋਂ ਜੇਤੂਆਂ ਨੂੰ 20 ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ ।
ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਜਰੂਰੀ ਮੀਟਿੰਗ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਮਿਸਾਲ ਕੰਪਨੀ ਦੇ ਸੀਨੀਅਰ ਮੈਨੇਜਰ ਅਸੋਕ ਕੁਮਾਰ ਬਾਵਾ, ਰਿਪੂਦਮਨ ਸ਼ਰਮਾ , ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ , ਮਨਜੀਤ ਸਿੰਘ ਬੁਟਹਾਰੀ ਸੋਨੂ ਗਿੱਲ ਆਦਿ ਪ੍ਰਬੰਧਕਾਂ ਦੀ ਹੋਈ । ਇਸ ਮੌਕੇ ਸੰਗੋਵਾਲ ਕਬੱਡੀ ਕੱਪ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਟੂਰਨਾਮੈਂਟ ਦੀ ਸਫਲਤਾ ਸਬੰਧੀ ਵਿਸ਼ਾਲ ਸਾਈਕਲ ਕੰਪਨੀ ਦੇ ਸੀਨੀਅਰ ਮੈਨੇਜਰ ਅਸ਼ੋਕ ਬਾਵਾ ਨੇ ਦੱਸਿਆ ਕਿ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਸੰਗੋਵਾਲ ਕਬੱਡੀ ਕੱਪ ਤੇ ਜੇਤੂ ਖਿਡਾਰੀਆਂ ਨੂੰ ਉਹਨਾਂ ਦੀ ਕੰਪਨੀ ਵੱਲੋਂ ਵੀ ਸਾਈਕਲ ਦਿੱਤੇ ਜਾਣਗੇ ।
ਜਿਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਦੱਸਿਆ ਕਿ ਸੰਗੋਵਾਲ ਕਬੱਡੀ ਕੱਪ ਵਿੱਚ ਕਬੱਡੀ 65ਕਿਲੋ ਤੇ 75ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ। 65ਕਿਲੋ ਵਿੱਚ ਇੱਕ ਤੇ 75ਕਿਲੋ ਵਿੱਚ ਦੋ ਖਿਡਾਰੀ ਬਾਹਰੋ ਖੇਡਣਗੇ। 65ਕਿਲੋ ਦਾ ਪਹਿਲਾ ਇਲਾਮ 31000ਦੂਸਰਾ21000ਅਤੇ 75ਕਿਲੋ ਦਾ ਪਹਿਲਾ ਇਲਾਮ 51000ਦੂਸਰਾ 41000ਰੁ ਦਿੱਤਾ ਜਾਵੇਗਾ। ਦੋਨੋ ਵਰਗਾਂ ਦੇ ਬੈਸਟ ਰੇਡਰ ਤੇ ਜਾਫੀਆਂ ਨੂੰ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸਮੂਹ ਇਲਾਕਾ ਤੇ ਹਲਕਾ ਨਿਵਾਸੀਆਂ ਨੂੰ ਖੇਡ ਮੇਲੇ ਦੀ ਰੋਣਕ ਵਧਾਉਣ ਦਾ ਸੱਦਾ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *

error: Content is protected !!