ਪੰਜਾਬ 03 ਮਾਰਚ ( ਪਬਲਿਕ ਟਾਈਮਜ਼ ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਤਿਹਾਸਕ ਧਰਮ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਗੜ੍ਹੀ ਮਾਨਸੋਵਾਲ ਦੀ ਖੱਡ ਵਿੱਚ ਪਲਟ ਗਈ। ਬੱਸ ਵਿੱਚ 30 ਸ਼ਰਧਾਲੂ ਸਵਾਰ ਸਨ ਜਿਨਾਂ ਵਿੱਚ ਬਹੁਤੇ ਬੱਚੇ ਅਤੇ ਮਹਿਲਾਵਾਂ ਸਨ। ਘਟਨਾਂ ਦੁਪਿਹਰ ਕਰੀਬ 2 ਵਜੇ ਦੀ ਦੱਸੀ ਜਾਂਦੀ ਹੈ।ਦੁਰਘਟਨਾਂ ਵਿੱਚ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਉ ਹੋ ਗਿਆ ਪਰ ਬੱਸ ਬੁਰੀ ਤਰਾਂ ਨੁਕਸਾਨੀ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ ਬੀ ਐਸ ਸਕੂਲ ਲੀਲਾਂ ਮੇਘ ਸਿੰਘ ( ਲੁਧਿਆਣਾ ) ਦੀ ਬੱਸ ਨੰਬਰ ਪੀ ਬੀ 13ਬੀ ਬੀ7462 ਜਿਸ ਨੂੰ ਡਰਾਈਵਰ ਪਰਮਿੰਦਰ ਸਿੰਘ ਪੁੱਤਰ ਬੰਤ ਸਿੰਘ ਨਿਵਾਸੀ ਕੋਕਰੀ ਬੁੱਟਰ ਥਾਣਾ ਮਹਿਮਾ ਜਿਲ੍ਹਾਂ ਮੋਗਾ ਚਲਾ ਰਿਹਾ ਸੀ। ਇਹ ਬੱਸ ਪਿੰਡ ਰਸੂਲਪੁਰ ਥਾਣਾ ਜਗਰਾਓੰ ( ਲੁਧਿਆਣਾ ) ਦੀ ਸੰਗਤ ਲੈ ਕੇ ਸ਼੍ਰੀ ਖੁਰਾਲਗੜ ਸਾਹਿਬ ਜਾ ਰਹੀ ਸੀ ਕਿ ਜਦ ਬੱਸ ਗੜ੍ਹੀ ਮਾਨਸੋਵਾਲ ਤੋਂ ਖੁਰਾਲਗੜ੍ਹ ਵੱਲ ਚਲੀ ਤਾਂ ਗੜ੍ਹੀ ਦੇ ਪਿੰਡ ਨੇੜੇ ਹੀ ਉਤਰਾਈ ਵਿੱਚ ਬੱਸ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਕੇ ਪਲਟ ਗਈ। ਘਟਨਾਂ ਦੀ ਖਬਰ ਮਿਲਦੇ ਸਾਰ ਹੀ ਗੁਰੂ ਘਰ ਦੀ ਐੰਬੂਲੈਂਸ ਤੇ ਹੋਰ ਗੱਡੀਆਂ ਜਲਦੀ ਮੌਕੇ ਤੇ ਪਹੁੰਚ ਗਈਆਂ ਅਤੇ ਜਖਮੀਆਂ ਨੂੰ ਤੁਰੰਤ ਗੜ੍ਹਸ਼ੰਕਰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੋਂ ਕਈ ਜਖਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜਖਮੀਆਂ ਵਿੱਚ ਮਨਜੀਤ ਕੌਰ ਪਤਨੀ ਹਰਦੇਵ ਸਿੰਘ,ਬਿੰਦਰ ਸਿੰਘ,ਜਗੀਰ ਕੌਰ,ਜਗਦੀਸ਼ ਸਿੰਘ ਪੁੱਤਰ ਹਰਮੇਲ ਸਿੰਘ,ਅਵਿਨਾਸ਼ ਸਿੰਘ,ਹਰਦੀਪ ਸਿੰਘ,ਕਰਨਵੀਰ ਸਿੰਘ,ਮਹਿੰਦਰ ਸਿੰਘ,ਬੂਟਾ ਸਿੰਘ ਪੁੱਤਰ ਜੋਗਾ ਸਿੰਘ,ਦੇਸ ਰਾਜ ਪੁੱਤਰ ਦਰਸ਼ਣ ਰਾਮ,ਕਸ਼ਮੀਰ ਕੌਰ ਪਤਨੀ ਦੇਸ ਰਾਜ,ਗਿਆਨ ਸਿੰਘ ,ਬਚਿੱਤਰ ਸਿੰਘ ਅਤੇ ਕੇਵਲ ਸਿੰਘ ਸਾਮਲ ਹਨ ।